ਪਿਆਰ ਕੀ ਹੈ ?

 ਦੋ ਰੂਹਾਂ ਦਾ ਮੇਲ ਨੀ ਮਾਂਏ।

ਲੋਕੀ ਸਮਝਣ ਖੇਲ ਨੀ ਮਾਂਏ।

ਇਹ ਖੜ੍ਹਾ ਭਰੋਸੇ ਵਿਸਵਾਸ ਤੇ।

ਸੱਚੇ ਦਿਲਾਂ ਦੇ ਮੇਲ ਦੀ ਆਸ ਤੇ।

ਜਾਂਦਾ ਵੱਧਦਾ ਜਿਵੇਂ ਵੱਧਦੀ ਵੇਲ ਨੀ ਮਾਏ।

ਦੋ ਰੂਹਾਂ ਦਾ ਮੇਲ ਨੀ ਮਾਏ।

ਲੋਕੀ ਸਮਝਣ ਖੇਲ ਨੀ ਮਾਂਏ।

ਜਿਨ੍ਹਾ ਨੂੰ ਹੈ ਨਹੀ ਕਦਰ ਪਿਆਰ ਦੀ।

ਜਿਨ੍ਹਾ ਨੂੰ ਹੈ ਨਹੀ ਕਦਰ ਯਾਰ ਦੀ।

ਜਿਸਮਾਂ ਤੱਕ ਹੀ ਸੀਮਤ ਰਹਿੰਦੇ।

ਲਾਈ ਫਿਰਦੇ ਦਿਲਾਂ ਦੀ ਸੇਲ ਨੀ ਮਾਂਏ।

ਦੋ ਰੂਹਾਂ ਦਾ ਮੇਲ ਨੀ ਮਾਏ।

ਲੋਕੀ ਸਮਝਣ ਖੇਲ ਨੀ ਮਾਂਏ।।।

Comments

Popular posts from this blog

Time Time Di gall..

ਸੋਚ ,,,?

Dil Diya Gallan...