ਕੰਮ ਤੇ ਸਾਰਾ ਦਿਨ।

 ਸਾਡਾ ਕੀ ਪੁੱਛਦੀ ਹਾਲ ਜਾਨੇ ਰੋਜ ਸਤਾਵੇ  ਤੇਰੀ ਯਾਦ ਜਾਨੇ। ਸਾਡਾ ਦਿਨ ਕਿਹੜਾ ਸੌਖਾ ਲੰਘ ਜਾਂਦਾ  ਸਾਰਾ ਦਿਨ ਚੱਕੀ ਦੇ ਬੱਠਲ ਨੀਂ ।ਕਦੇ ਇੱਟਾਂ,ਗਾਰਾ , ਮਸਾਲਾ ਤੇ ਕਦੇ ਆ ਜਾਂਦੀ ਆ ਮਿੱਟੀ ਨੀ।ਚਾਹ ਹੁੰਦੀ ਭਾਵੇਂ ਗੁੜ ਵਾਲੀ ਸਾਨੂੰ ਫੇਰ ਵੀ ਲੱਗਦੀ ਫਿੱਕੀ ਨੀ।



ਜਦ ਮੁੱਕ ਜਾਂਦਾ ਮਸਾਲਾ ਤੇ 4-1 ਦਾ ਫੇਰ ਬਣਾਈ ਦਾ ਲੇਟ ਕੰਮ ਨਾ ਹੋ ਜਾਵੇ ਫੇਰ ਜਲਦੀ ਜਲਦੀ ਲਾਈ ਦਾਂ।ਜਦ ਹੋ ਜਾਂਦੀ ਆ ਛੁੱਟੀ ਕੰਮ ਤੋਂ ਫੇਰ ਸਾਈਕਲ ਫੇਰ ਭਜਾਈ ਦਾ ਘਰੇ ਜਾਣ ਸਾਰ ਭੁੱਖ ਲੱਗ ਜਾਂਦੀ ਫੇਰ ਲੰਗਰ ਨੂੰ ਵਾਡਾ ਪਾਈ ਦਾ।ਪਾਣੀ ਹੋਵੇ ਗਰਮ ਤਾ ਨਾਹ ਲਈ ਦਾ ਨਹੀਂ ਪੰਜ  ਇਸਨਾਨਾਂ ( ਮੂੰਹ, ਹੱਥ, ਪੈਰ  ਧੋਣੇ ,,) ਕਰ ਸੌ ਜਾਈ ਦਾ ।

ਸਾਡੀ ਰਾਤ ਵੀ ਸੌਖੀ ਨਹੀ ਲੰਘਦੀ ਸਾਰੀ ਰਾਤ ਹੈ ਲੜ੍ਹ ਦਾ ਮੱਛਰ ਨੀ ।   ਥੱਕੇ ਹੱਬੇ ਨੂੰ ਨੀਦ ਜੀ ਆ ਜਾਂਦੀ ਸੂਪਨੇਆ ਵਿੱਚ ਵੀ ਦਿਸਦੇ ਬੱਠਲ ਨੀ।



ਜਦ ਬੋਲਦਾ ਗੂਰੂ ਘਰ ਪਾਠੀ ਅੱਖ ਖੁੱਲ ਜਾਂਦੀ ਉਠਦੇ ਉਠਦੇ ਉੱਠ,( ਨੀਂਦ ਤੋਂ ਜਾਂਗਣਾ ) ਜਾਂਦੇ । ਫੇਰ ਪੀ ਕੇ ਕੌਲ੍ਹਾ ਚਾਹ ਦਾ  ਨਹ੍ਹਾ ਲਈ ਦਾਂ।ਰੋਟੀ ਖਾਹ ਕੇ ਡੱਬਾ ਪੈਕ ਕਰਵਾ ਲਈ  ਦਾ । ਜੇਹ  ਹੁੰਦੇ ਹੋਈਏ  ਲੇਟ ਤਾਂ ਸਾਇਕਲ ਫੇਰ ਭਜਾਈ ਦਾ। ਜੋਰ ਜੋਰ ਜੇਹਾ ਲਾ ਕੇ ਪਹੁੰਚ ਟਾਇਮ ਤੇ ਜਾਈ ਦਾ।। ਫੇਰ ਸਾਰਾ ਦਿਨ ਓਹੀ ਧੰਦਾ।।।

  


ਨੋਟ:: ਮਿਸਤਰੀ ਬੀਮਾਰ ਵਿਆਕਤੀ ਦੀ ਤਰ੍ਹਾਂ ਹੁੰਦੇ ਆ ਪਤਾ ਨਹੀਂ ਕਦੋਂ ਕਿਹੜੀ ਚੀਜ਼ ਮੰਗ ਲੈਣ । 

Comments

Post a Comment

Popular posts from this blog

ਧੀਆ

ਬਦਲਾਵ।

ਪਿਆਰ ਕੀ ਹੈ ?