Life..

 ਜਿੰਦਗੀ ,, ਅਕਸਰ ਤੁਸੀ ਸੁਣਿਆ ਹੋਵੇਗਾ ਕੇ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ। ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ। ਪਰ ਜ਼ਿੰਦਗੀ ਦੀ ਕੋਈ ਵੀ ਬੁਨਿਆਦ ਨਹੀਂ ਹੈ ਭਾਵ ਕੋਈ ਵੀ ਨਿਸਚਿਤ ਸਮਾਂ ਨਹੀਂ ਹੈ। ਇਹ ਸਭ ਰੱਬ ਦੇ ਹੱਥ ਵਿੱਚ ਹੈ । ਹੋ ਸਕਦਾ ਹੈ ਅਸੀ ਕਈ ਸਾਲਾਂ ਤੱਕ ਜਿਉਂਦੇ ਰਹੀਏ ਇਸ ਨਾਲ ਇਹ ਵੀ ਹੋ ਸਕਦਾ ਹੈ ਕੇ ਅਸੀ ਕੁਝ ਪਲਾ ਵਿਚ ਹੀ ਖ਼ਤਮ ਹੋ ਜਾਵਾਂਗੇ।। ਇਸ ਕਰਕੇ ਇਸ ਗੱਲ ਬਾਰੇ ਸੋਚਣਾ ਬੇਅਰਥ ਹੈ ਸਾਨੂੰ ਇਮਾਨਦਾਰੀ ਨਾਲ ਆਪਣੇ ਕੰਮ ਵਿਚ ਖੁਸ਼ ਰਹਿਣਾ ਚਾਹੀਦਾ ਹੈ।   


 ਜਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਵ ਆਉਂਦੇ ਰਹਿੰਦੇ ਹਨ ਭਾਵ ਦੁੱਖ ਸੁੱਖ ਆਉਂਦੇ ਰਹਿੰਦੇ ਹਨ। ਸਾਨੂੰ ਉਨ੍ਹਾਂ ਨਾਲ ਸਮਝੌਤਾ ਰੱਖਣਾ ਚਾਹੀਦਾ ਹੈ।  ਕਿਸੇ ਸ਼ਾਇਰ ਨੇ ਜ਼ਿੰਦਗੀ ਦੇ ਬਦਲਦੇ ਦਿਨ ਭਾਵ ਦੁੱਖ ਸੁੱਖ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਕਦੇ ਮੁੱਠੀ ਵਿੱਚ ਕਦੇ ਥੱਬੇ ਵਿੱਚ ਸਭ ਟਾਈਮ ਟਾਈਮ ਦੀਆਂ ਗੱਲਾਂ ਨੇ। ਭਾਵ ਜਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਹਨ  ਸਮਾਂ ਬਦਲਦਾ ਹੀ ਰਹਿੰਦਾ ਹੈ ।ਸਾਨੂੰ ਹੌਂਸਲੇ ਨਹੀਂ ਛੱਡਣੇ ਚਾਹੀਦੇ।।

ਚੰਗਾ ਟਾਈਮ

ਚੰਗੇ ਟਾਈਮ ਵਿੱਚ ਸਾਨੂੰ ਆਪਣੇ ਬੁਰੇ ਟਾਈਮ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਚੰਗੇ ਟਾਈਮ ਵਿੱਚ ਸਾਨੂੰ ਸਾਰੇ ਮਿੱਤਰਾ , ਰਿਸਤੇਦਾਰਾ, ਅਤੇ ਗੁਆਡੀਆ ਆਦਿ ਜਿਨ੍ਹਾ ਨਾਲ ਵੀ ਤੁਸੀ ਵਰਤਦੇ ਹੋ ਭਾਵ ਸਬੰਧ ਰੱਖਦੇ ਹੋ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਤਾਂ ਜੋਂ ਉਹ ਤਹਾਨੂੰ ਤੁਹਾਡੇ ਮਾੜੇ ਟਾਈਮ ਵਿੱਚ ਵੀ ਤੁਹਾਡੇ ਕੰਮ ਆ ਸਕਣ  । ਤੁਹਾਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ। ਕਿ  " ਚੰਗਾ ਟਾਈਮ ਕਦੇ ਦੱਸ ਕੇ ਜਾਂਦਾ ਨਹੀ , ਮਾੜਾ ਟਾਈਮ ਪੁੱਛ ਕੇ ਆਉਂਦਾ ਨਹੀ " ਸਾਨੂੰ ਆਪਣੇ ਕਿਸੇ ਵੀ ਸਬੰਧੀ ਦੇ ਮਾੜੇ ਟਾਈਮ ਵਿੱਚ ਓਹਨਾਂ ਤੋ ਪਾਸਾ ਨਹੀਂ ਵਟਣਾ ਚਾਹੀਦਾ  । ਉਹਨਾਂ ਦੀ ਮਦੱਦ ਕਰਨੀ ਚਾਹੀਦੀ ਹੈ। ਜਿੰਨੀ ਕੁ ਵੀ ਤੁਸੀ ਕਰ ਸਕਦੇ ਹੋ।ਇਸ ਤਰ੍ਹਾਂ ਕਰੋਗੇ ਤਾਂ ਹੀ ਕੋਈ ਤੁਹਾਡੀ ਮੱਦਦ ਤੁਹਾਡੇ ਮਾੜੇ ਟਾਈਮ ਵਿੱਚ ਕਰੇਗਾ। ਇਸ ਨਾਲ ਹੀ ਇਕ ਗੱਲ ਹੋਰ ਬਹੁਤ ਜਰੂਰੀ ਹੈ ਕੇ ਸਾਨੂੰ ਚੰਗੇ ਟਾਈਮ ਵਿੱਚ ਹੰਕਾਰ ਬਿਲਕੁੱਲ ਵੀ ਨਹੀਂ ਕਰਨਾ ਚਾਹੀਦਾ ਅਤੇ ਰੱਬ ਦਾ ਵਾਹਿਗੁਰੂ ਦਾ  ਹਮੇਸ਼ਾ ਸੁਕਰਾਨਾ ਕਰਨਾ ਚਾਹੀਦਾ ਹੈ।।




ਮਾੜਾ ਟਾਈਮ।

ਮਾੜਾ ਟਾਈਮ ਵੀ ਇਕ ਅਜਿਹਾ ਟਾਈਮ ਹੁੰਦਾ ਹੈ ਜੋਂ ਸਾਨੂੰ ਆਪਣੇ ਚੰਗੇ ਟਾਈਮ ਵਿੱਚ ਕੀਤੀਆਂ ਹੋਈਆ ਗਲਤੀਆਂ ਦਾ ਅਹਿਸਾਸ ਕਰਵਾ ਦਿੰਦਾ ਹੈ। ਪਰ ਸਾਨੂੰ ਇਹਨਾਂ ਗਲਤੀਆਂ ਤੂੰ  ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ । ਸਾਨੂੰ ਆਪਣੇ ਮਾੜੇ ਟਾਈਮ ਵਿੱਚ ਵੀ ਜਿਆਦਾ ਪ੍ਰੇਸ਼ਾਨ ਨਾ ਹੁੰਦੇ ਹੋਏ । ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ।ਅਤੇ ਹੌਸਲਾ ਨਹੀ ਛੱਡਣਾ ਚਾਹੀਦਾ। ਸਗੋ ਮਾੜੇ ਟਾਈਮ ਦਾ ਹੌਂਸਲੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਅਸਲ ਵਿੱਚ ਮਾੜਾ ਟਾਈਮ ਆਉਂਦਾ ਹੀ ਆਪਣੇ ਚੰਗੇ ਟਾਈਮ ਵਿੱਚ ਕੀਤੀਆਂ ਗਈਆਂ ਗਲਤੀਆਂ ਕਾਰਨ ਹੈ। ਸਾਨੂੰ ਮਾੜੇ ਟਾਈਮ ਵਿੱਚ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਜੋਂ ਮਾੜੇ ਟਾਈਮ  ਦਾ ਅਸੀ ਹੌਂਸਲੇ ਨਾਲ ਮੁਕਾਬਲਾ ਕਰ ਸਕੀਏ।




Comments

Popular posts from this blog

ਧੀਆ

ਬਦਲਾਵ।

ਪਿਆਰ ਕੀ ਹੈ ?