ਕੌੜਾ ਸੱਚ।।

 ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਪਿਆਰ ਪਿਆਰ ਤਾਂ ਹਰ ਕੋਈ ਕਰਦਾ।

ਪਰ ਪਿਆਰ ਲਈ ਸੂਲੀ ਵਿਰਲਾ ਚੜ੍ਹਦਾ

ਵਾਧੇ ਕਰਨੇ ਸੌਖੇ। ਨਿਭਾਉਣੇ ਔਖੇ।

ਲੜ੍ਹ ਜਾਂਦੀ ਸੌਖੀ ਅੱਖ 22 ਜੀ।

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਓਹ ਬੰਦਾ ਬੰਦਾ ਨਹੀ ਹੁੰਦਾ।

ਕੁਝ ਹੋਰ ਹੁੰਦਾ।।

ਚੁੱਪ ਰਹੇ ਜੋਂ ਦੇਖ , ਸੁਣ ਸੱਚ 22 ਜੀ

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਇਹ ਦੁਨੀਆਂ ਬਹੁਤ ਰੰਗੀ ਜੀ

ਨਾ ਕਿਸੇ ਨੂੰ ਖੁਸ਼ ਦੇਖੇ ਨਾ ਦੇਖੇ ਤੰਗੀ ਜੀ

ਮੋਹੋ ਬੋਲਦੀ ਆ ਮੰਦੇ ਬੋਲ ਝਪੁੱਟ 22 ਜੀ

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਕਲਮ ਚੱਕੀ ਸੀ ਲਿਖਣ ਲਈ ਸੱਚ ਯਾਰ ਨੇ। ਕਈ ਲੋਕਾਂ ਦੇ ਦੇਖੇ ਮੈਂ ਵਿਚਾਰ ਨੇ ਆਪਣੇ  ਅਪਣਿਆ ਨੂੰ ਦੇਖ ਦੇਖ ਸੜ੍ਹਈ ਜਾਂਦੇ। ਐਵੇ ਝੂਠੀਆਂ ਕਹਾਵਤਾਂ ਹੀ ਘੜ੍ਹੀ ਜਾਂਦੇ। ਹੁੰਦਾ ਆਪਸੀ ਪਿਆਰ ਜਾਂਦਾ ਠੱਪ 22 ਜੀ।।

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਕਿਸੇ ਦੇ ਕਹਿਣ ਤੇ ਜੇ ਕੋਈ ਮਰ ਜਾਵੇ।

ਤਾਂ ਸਾਰੀ ਧਰਤੀ ਲਾਸਾਂ ਨਾਲ ਭਰ ਜਾਵੇ।

ਜਿਉਣਾ ਝੂਠ ਤੇ ਮਰਨਾ ਸੱਚ ਗੱਲ ਦਿਲ ਵਿੱਚ ਲਿਓ ਰੱਖ 22 ਜੀ ।

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਘੱਲਾਂ ਵਾਲਿਆਂ ਛੱਡ ਦੇ ਮੇਰ ਕਰਨੀ ਆਪਣੇ ਪਿਆਰਿਆ ਦੀ , ਸਾਕ ਸਬੰਧੀ ਸਾਰਿਆ ਦੀ। ਲਾਵੋ ਮਲਮ ਜਾ ਆਪੇ ਬੰਨੋ ਪੱਟੀ ਦੁਖੋ ਜਿਹਦਾ ਆਪੇ ਫੱਟ 22 ਜੀ।।

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

ਰਾਜ ਰੱਖਦਾ ਭਰੋਸਾ ਫੱਕਰਾ ਤੇ 

ਜੇਹੜੇ ਕੱਖ ਤੋਂ ਬਣਾ ਦੇਣ ਲੱਖ 22 ਜੀ

ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ ।

ਹੁੰਦਾ ਕੌੜਾ ਸੁਣਨਾ ਸੱਚ 22 ਜੀ।।

      ✍️✍️ ਘੱਲਾਂ ਵਾਲਾ ਰਾਜ,,,,

Comments

Popular posts from this blog

ਧੀਆ

ਬਦਲਾਵ।

ਪਿਆਰ ਕੀ ਹੈ ?