Bewafa sanam Get link Facebook X Pinterest Email Other Apps December 26, 2020 ਉਸਦੇ ਦੁੱਖਾਂ ਨੂੰ ਸਮਝ ਅਸੀ ਆਪਣਾ ਮਨ ਸਮਝਾ ਲਿਆ ਏ ।।।ਓਹ ਨਹੀਂ ਭੁੱਲਦੀ ਓਹਨੂੰ ਜਿਹਨੂੰ ਪਿਆਰ ਓਹ ਕਰਦੀ ਸੀ ਪਰ ਓਹਦੇ ਲਈ ਅਸੀ ਆਪਣਾ ਆਪ ਭੁਲਾ ਲਿਆ ਏ।।। Get link Facebook X Pinterest Email Other Apps Comments
ਸੋਚ ,,,? January 12, 2021 ਹੋਵੇ ਕਰਨਾ ਕੋਈ ਕੰਮ ਜਰੂਰੀ । ਤਾਂ ਕੰਮ ਛੱਡਣਾ ਪੈਂਦਾ ਏ। ਕੀਹਦੇ ਕੋਲ ਅੱਜ - ਕੱਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਏ।। ਉਹ ਬੰਦਾ ਜਿਹੜਾ ਕਰੇ ਆਕੜ ਆਕੜ - ਆਕੜ ਵਿੱਚ ਰਹਿ ਜਾਂਦਾ। ਘੱਲਾਂ ਵਾਲਿਆਂ ਜਿਹੜਾ ਕਿਸੇ ਦੇ ਰਾਹ ਵਿੱਚ ਪੱਟੇ ਟੋਆ ਉਹ ਆਪ ਉਹਦੇ ਵਿੱਚ ਢੇਹ ( ਡਿੱਗ ) ਜਾਂਦਾ।। Read more
Life.. January 19, 2021 ਜਿੰਦਗੀ ,, ਅਕਸਰ ਤੁਸੀ ਸੁਣਿਆ ਹੋਵੇਗਾ ਕੇ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ। ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ। ਪਰ ਜ਼ਿੰਦਗੀ ਦੀ ਕੋਈ ਵੀ ਬੁਨਿਆਦ ਨਹੀਂ ਹੈ ਭਾਵ ਕੋਈ ਵੀ ਨਿਸਚਿਤ ਸਮਾਂ ਨਹੀਂ ਹੈ। ਇਹ ਸਭ ਰੱਬ ਦੇ ਹੱਥ ਵਿੱਚ ਹੈ । ਹੋ ਸਕਦਾ ਹੈ ਅਸੀ ਕਈ ਸਾਲਾਂ ਤੱਕ ਜਿਉਂਦੇ ਰਹੀਏ ਇਸ ਨਾਲ ਇਹ ਵੀ ਹੋ ਸਕਦਾ ਹੈ ਕੇ ਅਸੀ ਕੁਝ ਪਲਾ ਵਿਚ ਹੀ ਖ਼ਤਮ ਹੋ ਜਾਵਾਂਗੇ।। ਇਸ ਕਰਕੇ ਇਸ ਗੱਲ ਬਾਰੇ ਸੋਚਣਾ ਬੇਅਰਥ ਹੈ ਸਾਨੂੰ ਇਮਾਨਦਾਰੀ ਨਾਲ ਆਪਣੇ ਕੰਮ ਵਿਚ ਖੁਸ਼ ਰਹਿਣਾ ਚਾਹੀਦਾ ਹੈ। ਜਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਵ ਆਉਂਦੇ ਰਹਿੰਦੇ ਹਨ ਭਾਵ ਦੁੱਖ ਸੁੱਖ ਆਉਂਦੇ ਰਹਿੰਦੇ ਹਨ। ਸਾਨੂੰ ਉਨ੍ਹਾਂ ਨਾਲ ਸਮਝੌਤਾ ਰੱਖਣਾ ਚਾਹੀਦਾ ਹੈ। ਕਿਸੇ ਸ਼ਾਇਰ ਨੇ ਜ਼ਿੰਦਗੀ ਦੇ ਬਦਲਦੇ ਦਿਨ ਭਾਵ ਦੁੱਖ ਸੁੱਖ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਕਦੇ ਮੁੱਠੀ ਵਿੱਚ ਕਦੇ ਥੱਬੇ ਵਿੱਚ ਸਭ ਟਾਈਮ ਟਾਈਮ ਦੀਆਂ ਗੱਲਾਂ ਨੇ। ਭਾਵ ਜਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਹਨ ਸਮਾਂ ਬਦਲਦਾ ਹੀ ਰਹਿੰਦਾ ਹੈ ।ਸਾਨੂੰ ਹੌਂਸਲੇ ਨਹੀਂ ਛੱਡਣੇ ਚਾਹੀਦੇ।। ਚੰਗਾ ਟਾਈਮ ਚੰਗੇ ਟਾਈਮ ਵਿੱਚ ਸਾਨੂੰ ਆਪਣੇ ਬੁਰੇ ਟਾਈਮ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਚੰਗੇ ਟਾਈਮ ਵਿੱਚ ਸਾਨੂੰ ਸਾਰੇ ਮਿੱਤਰਾ , ਰਿਸਤੇਦਾਰਾ, ਅਤੇ ਗੁਆਡੀਆ ਆਦਿ ਜਿਨ੍ਹਾ ਨਾਲ ਵੀ ਤੁਸੀ ਵਰਤਦੇ ਹੋ ਭਾਵ ਸਬੰਧ ਰੱਖਦੇ ਹੋ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਤਾਂ ਜੋਂ ਉਹ ਤਹਾਨੂੰ ਤੁਹਾਡੇ Read more
ਬਦਲਾਵ। January 17, 2021 ਆਪਣੀ ਜਿੰਦਗੀ ਵਿੱਚ ਤਬਦੀਲੀਆਂ ਲਿਆਉਣਾ ਬਹੁਤ ਵਧੀਆ ਹੈ ਅਤੇ ਇਹ ਉਹ ਤਰੀਕਾ ਹੈ ।ਜਿਸ ਤਰਾਂ ਅਸੀਂ ਮਿਹਨਤ ਕਰਦੇ ਹਾ ਅਤੇ ਵਿਕਾਸ ਕਰਦੇ ਹਾਂ । ਤਬਦੀਲੀ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਸਫ਼ਲਤਾ ਪੂਰਕ ਮਨੁੱਖ ਬਣਨ ਦਾ ਹਿੱਸਾ ਹੈ। ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਕੁਝ ਵੀ ਬਦਲਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਜਗ੍ਹਾ ਤੋਂ ਸ਼ੁਰੂਆਤ ਕਰਨੀ ਪਏਗੀ ਜਿੱਥੇ ਤੁਸੀਂ ਹੋ । ਜਦੋਂ ਤੱਕ ਤੁਹਾਨੂੰ ਇਹ ਪਤਾ ਨਹੀਂ ਹੈ ਕੇ ਤੁਸੀਂ ਕੀ ਕਰ ਰਹੇ ਹੋ । ਓਦੋਂ ਤੱਕ ਤੁਹਾਨੂੰ ਆਪਣੇ ਵਿੱਚ ਬਦਲਾਵ ਕਰਨਾ ਔਖ਼ਾ ਹੋਵੇਗਾ.। ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਅਤੇ ਕੋਈ ਮੰਜ਼ਿਲ ਚੁੰਨਣੀ ਪਵੇਗੀ।। ਧਿਆਨ ਰੱਖਣ ਦੀ ਸ਼ੁਰੂਆਤ ਇਮਾਨ ਦਾਰੀ ਨਾਲ ਇਹ ਪਤਾ ਲਗਾਉਣ ਬਾਰੇ ਹੈ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕੀ ਕਰ ਰਹੇ ਹੋ ਤਾਂ ਜੋ ਤੁਹਾਨੂੰ ਬਿਲਕੁਲ ਪਤਾ ਲੱਗ ਜਾਵੇਗਾ ਕਿ ਕੀ ਬਦਲਣ ਦੀ ਜ਼ਰੂਰਤ ਹੈ । ਇਹ ਗੱਲ ਅਜੀਬ ਲੱਗ ਸਕਦੀ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਆਪਣੇ ਕੰਮਾਂ ਤੋਂ ਅਣਜਾਣ ਹਨ । ਇੱਕ ਵਾਰ ਮੈਨੂੰ ਮੇਰੇ ਦੋਸਤ ਨੇ ਆਖਿਆ ਕਿ ਉਹ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ । ਤਾਂ ਮੈਂ ਉਹਨਾ ਨੂੰ ਕਿਹਾ ਕਿ ਉਹ ਸਿਰਫ ਆਪਣਾ ਮਨ ਬਣਾ ਲੈਣ ਕੇ ਭਾਰ ਘਟਾਉਣਾ ਹੀ ਘਟਾਉਣਾ ਹੈ ਉਹ ਇਸ ਗੱਲ ਨਾਲ ਸਹਿਮਤ ਸੀ। ਤੇ ਮੈ ਉਸਨੂੰ ਇੱਕ ਹਫਤਾ ਆਪਣੇ ਰੋਜ਼ਾਨਾ ਖਾਣ ਪੀਣ ਤੇ ਕੰਟਰੋਲ ਅਤੇ ਧਿਆਨ ਰੱਖਣ ਬਾਰੇ ਕਿਹਾ । ਅਗਲੇ ਹਫ਼ਤੇ ਉਹ ਇਹ ਗੱਲ ਸਾਂਝਾ ਕਰਦੇ ਹਨ ਕਿ Read more
Comments
Post a Comment