Popular posts from this blog
Life..
ਜਿੰਦਗੀ ,, ਅਕਸਰ ਤੁਸੀ ਸੁਣਿਆ ਹੋਵੇਗਾ ਕੇ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ। ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ। ਪਰ ਜ਼ਿੰਦਗੀ ਦੀ ਕੋਈ ਵੀ ਬੁਨਿਆਦ ਨਹੀਂ ਹੈ ਭਾਵ ਕੋਈ ਵੀ ਨਿਸਚਿਤ ਸਮਾਂ ਨਹੀਂ ਹੈ। ਇਹ ਸਭ ਰੱਬ ਦੇ ਹੱਥ ਵਿੱਚ ਹੈ । ਹੋ ਸਕਦਾ ਹੈ ਅਸੀ ਕਈ ਸਾਲਾਂ ਤੱਕ ਜਿਉਂਦੇ ਰਹੀਏ ਇਸ ਨਾਲ ਇਹ ਵੀ ਹੋ ਸਕਦਾ ਹੈ ਕੇ ਅਸੀ ਕੁਝ ਪਲਾ ਵਿਚ ਹੀ ਖ਼ਤਮ ਹੋ ਜਾਵਾਂਗੇ।। ਇਸ ਕਰਕੇ ਇਸ ਗੱਲ ਬਾਰੇ ਸੋਚਣਾ ਬੇਅਰਥ ਹੈ ਸਾਨੂੰ ਇਮਾਨਦਾਰੀ ਨਾਲ ਆਪਣੇ ਕੰਮ ਵਿਚ ਖੁਸ਼ ਰਹਿਣਾ ਚਾਹੀਦਾ ਹੈ। ਜਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਵ ਆਉਂਦੇ ਰਹਿੰਦੇ ਹਨ ਭਾਵ ਦੁੱਖ ਸੁੱਖ ਆਉਂਦੇ ਰਹਿੰਦੇ ਹਨ। ਸਾਨੂੰ ਉਨ੍ਹਾਂ ਨਾਲ ਸਮਝੌਤਾ ਰੱਖਣਾ ਚਾਹੀਦਾ ਹੈ। ਕਿਸੇ ਸ਼ਾਇਰ ਨੇ ਜ਼ਿੰਦਗੀ ਦੇ ਬਦਲਦੇ ਦਿਨ ਭਾਵ ਦੁੱਖ ਸੁੱਖ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਕਦੇ ਮੁੱਠੀ ਵਿੱਚ ਕਦੇ ਥੱਬੇ ਵਿੱਚ ਸਭ ਟਾਈਮ ਟਾਈਮ ਦੀਆਂ ਗੱਲਾਂ ਨੇ। ਭਾਵ ਜਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਹਨ ਸਮਾਂ ਬਦਲਦਾ ਹੀ ਰਹਿੰਦਾ ਹੈ ।ਸਾਨੂੰ ਹੌਂਸਲੇ ਨਹੀਂ ਛੱਡਣੇ ਚਾਹੀਦੇ।। ਚੰਗਾ ਟਾਈਮ ਚੰਗੇ ਟਾਈਮ ਵਿੱਚ ਸਾਨੂੰ ਆਪਣੇ ਬੁਰੇ ਟਾਈਮ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਚੰਗੇ ਟਾਈਮ ਵਿੱਚ ਸਾਨੂੰ ਸਾਰੇ ਮਿੱਤਰਾ , ਰਿਸਤੇਦਾਰਾ, ਅਤੇ ਗੁਆਡੀਆ ਆਦਿ ਜਿਨ੍ਹਾ ਨਾਲ ਵੀ ਤੁਸੀ ਵਰਤਦੇ ਹੋ ਭਾਵ ਸਬੰਧ ਰੱਖਦੇ ਹੋ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ...
Good
ReplyDelete